Posts

 ਬੈਂਕ ਸੁਧਾਰਾਂ ਦੇ ਮੱਦੇਨਜ਼ਰ ਆਰਬੀਆਈ ਨੇ ਲਿਆ ਰੈਪੋ ਦਰ ਦਾ ਆਸਰਾ

ਰਸਮੀ ਬੈਂਕਿੰਗ ਚੈਨਲ ਤੋਂ ਕਰਜ਼ਾ ਲੈਣ ਵਾਲੇ ਹੁਣ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੇ ਤਾਜ਼ਾ ਫੈਸਲੇ ਨਾਲ ਨਿੱਜੀ, ਪਰਚੂਨ, ਮਾਈਕ੍ਰੋ, ਛੋਟੇ ਅਤੇ ਦਰਮਿਆਨੇ ਵਪਾਰਕ (ਐਮ.ਐਸ.ਐਮ.ਈ) ਸ਼੍ਰੇਣੀਆਂ ਵਿਚ ਫਲੋਟਿੰਗ ਰੇਟਾਂ ਨੂੰ ਬਾਹਰੀ ਬੈਂਚਮਾਰਕ ਨਾਲ ਜੋੜਨ ‘ਤੇ ਵੱਡੀ ਰਾਹਤ ਦਾ ਸਾਹ ਲੈ ਸਕਦੇ ਹਨ। ਇਹ ਰੇਪੋ ਰੇਟ 1 ਅਕਤੂਬਰ ਤੋਂ ਸ਼ਾਮਿਲ ਹੋਣਗੇ। ਰੇਪੋ ਰੇਟ ਉਹ ਰੇਟ ਹੈ ਜਿਸ ਤੇ ਵਪਾਰਕ ਬੈਂਕ ਭਾਰਤੀ ਰਿਜ਼ਰਵ ਬੈਂਕ ਤੋਂ ਕਰਜ਼ਾ ਲੈਂਦੇ ਹਨ। ਇਸ ਦੀ ਜਰੂਰਤ ਇਸ ਲਈ ਹੈ ਕਿਉਂਕਿ ਜਦੋਂ ਵੀ ਅਪੈਕਸ ਬੈਂਕ ਪਾਲਿਸੀ ਉਧਾਰ ਦਰ ਵਿੱਚ ਜਿਸਨੂੰ ਰੇਪੋ ਰੇਟ ਕਿਹਾ ਜਾਂਦਾ ਹੈ, ਵਿੱਚ ਕਟੌਤੀ ਕਰਦਾ ਹੈ, ਤਾਂ ਬੈਂਕ ਉਨ੍ਹਾਂ ਦੀਆਂ ਉਧਾਰ ਦੀਆਂ ਦਰਾਂ ਨੂੰ ਤੁਰੰਤ ਘਟਾਉਣ ਲਈ ਤਿਆਰ ਨਹੀਂ ਹੁੰਦੇ। ਇਹ ਕਦਮ ਵਿੱਤੀ ਨੀਤੀ ਦੀਆਂ ਦਰਾਂ ਦੇ ਤੇਜ਼ੀ ਨਾਲ ਸੰਚਾਰਨ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਕਿਉਂਕਿ ਵਪਾਰ, ਉਦਯੋਗ ਅਤੇ ਖਪਤਕਾਰਾਂ ਸਾਰਿਆਂ ਨੂੰ ਇਹ ਚਿੰਤਾ ਹੈ ਕਿ ਬੈਂਕਾਂ ਉਧਾਰ ਦੇਣ ਵਾਲਿਆਂ 'ਤੇ ਵਿਆਜ ਦਰਾਂ' ਤੇ ਕਟੌਤੀ ਕਰਨ ਤੋਂ ਝਿਜਕ ਰਹੀ ਹੈ, ਜਦੋਂ ਕਿ ਰਿਜ਼ਰਵ ਬੈਂਕ ਨੇ ਨੀਤੀਆਂ ਦੀਆਂ ਦਰਾਂ ਨੂੰ ਕੁਝ ਸਤਰ 'ਤੇ ਘਟਾ ਦਿੱਤਾ ਹੈ। ਇਸ ਤਰ੍ਹਾਂ ਜਦੋਂ ਭਾਰਤੀ ਰਿਜ਼ਰਵ ਬੈਂਕ ਨੇ ਇਸ ਦੇ ਦੋ ਮਹੀਨੇਵਾਰ ਨੀਤੀਗਤ ਦਰ ਦੇ ਫੈਸਲਿਆਂ ਵਿਚ ਇਸ ਸਾਲ ਫਰਵਰੀ ਤੋਂ ਜੂਨ ਦਰਮਿਆਨ ਰੇਪੋ ਰੇਟ ਨੂੰ 75 ਅਧਾਰ ਅੰਕਾਂ (ਬੀ.ਪੀ.ਐਸ) ਤੋਂ ਘਟਾ ਦਿੱਤਾ, ਤ...

ਭਾਰਤ ਦੀ ਐਕਟ ਈਸਟ ਨੀਤੀ ਉੱਪਰ ਮਜਬੂਤ ਪਕੜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਰੂਸ ਦੇ ਦੋ-ਦਿਨਾ ਦੌਰੇ ਉੱਪਰ ਸਨ, ਉਨ੍ਹਾਂ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਮੁਲਾਕਾਤ ਕੀਤੀ। ਭਾਰਤ ਦੇ ਜਾਪਾਨ ਨਾਲ ਬਹੁਤ ਗਹਿਰੇ ਸੰਬੰਧ ਹਨ ਤੇ ਦੋਵੇਂ ਪ੍ਰਧਾਨ ਮੰਤਰੀ ਆਪਸ ਵਿਚ ਵੀ ਕਾਫੀ ਨਜ਼ਦੀਕੀ ਦੋਸਤ ਹਨ। ਭਾਰਤ ਦੇ ਬਾਹਰੀ ਮਾਮਲਿਆਂ ਦੇ ਮੰਤਰੀ ਨੇ ਇਸ ਮੁਲਾਕਾਤ ਨੂੰ ਕਾਫੀ ਖੁਸ਼ੀ ਭਰਿਆ ਦੱਸਿਆ ਹੈ। ਇਸ ਮੁਲਾਕਾਤ ਵਿਚ ਜਿਆਦਾ ਜੋਰ ਭਾਰਤ ਵਿਚ ਹੋਣ ਵਾਲੇ ਸਲਾਨਾ ਸੰਮੇਲਨ ਵਿਚ ਜਾਪਾਨੀ ਪ੍ਰਧਾਨ ਮੰਤਰੀ ਦੀ ਆਮਦ ਉੱਪਰ ਦਿੱਤਾ ਗਿਆ। ਇਹ ਸੰਮੇਲਨ ਦਿਸੰਬਰ ਦੇ ਮਹੀਨੇ ਵਿਚ ਆਯੋਜਿਤ ਹੋਵੇਗਾ। ਦੋਵੇਂ ਨੇਤਾ ਪਹਿਲੀ 2+2 ਮੰਤਰੀ ਬੈਠਕ ਲਈ ਰਾਜ਼ੀ ਹੋ ਗਏ ਹਨ ਜਿਸ ਦੇ ਤਹਿਤ ਸਲਾਨਾ ਸੰਮੇਲਨ ਤੋਂ ਪਹਿਲਾਂ ਦੋਵੇਂ ਪਾਸਿਆਂ ਦੇ ਵਿਦੇਸ਼ ਮੰਤਰੀ ਤੇ ਸੁਰੱਖਿਆ ਮੰਤਰੀ ਆਪਸ ਵਿਚ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਆਬੇ ਨੇ ਹਾਲ ਹੀ ਵਿਚ ਭਾਰਤੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਦੀ ਵੀ ਜਾਪਾਨੀ ਦੌਰੇ ਦਾ ਜ਼ਿਕਰ ਕੀਤਾ ਜਿਸ ਦੇ ਦੌਰਾਨ ਆਪਸੀ ਵਪਾਰ ਤੇ ਰੱਖਿਆ ਦੇ ਖੇਤਰ ਵਿਚ ਸਹਿਯੋਗ ਦੀ ਭਾਵਨਾ ਉੱਪਰ ਚਰਚਾ ਕੀਤੀ ਗਈ ਸੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਹਾਲ ਹੀ ਵਿਚ ਬਿਊਨੋਸ ਏਅਰਸ ਤੇ ਓਸਾਕਾ ਵਿਚ ਸਮਾਪਤ ਹੋਈ ਜੀ-20 ਸੰਮੇਲਨ ਵਿਚ ਆਯੋਜਿਤ ਜਾਪਾਨ, ਅਮਰੀਕਾ ਤੇ ਭਾਰਤ ਦੀ ਤ੍ਰੈ-ਦੇਸ਼ੀ ਮੁਲਾਕਾਤ ਦੇ ਸਕਾਰਾਤਮਕ ਪੱਖ ਉੱਪਰ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਹੀ ਇਸ ਦਾ ਸਕਾਰਾਤਮਕ ਮੁਲਾਂਕਣ ਕੀ...

ਭਾਰਤ-ਰੂਸ ਰਣਨੀਤਕ ਸਾਂਝੇਦਾਰੀ

ਭਾਰਤ ਅਤੇ ਰੂਸ ਦਰਮਿਆਨ 20ਵਾਂ ਸਲਾਨਾ ਸੰਮੇਲਨ ਵਿਸ਼ਵ ਪ੍ਰਬੰਧ ਦੀ ਬਦਲ ਰਹੀ ਗਤੀਸ਼ੀਲਤਾ ‘ਚ ‘ਵਿਸ਼ੇਸ਼, ਸਮੇਂ ਦੀ ਪਰਖ ‘ਤੇ ਖਰੇ ਉਤਰਨ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ’ ਰਣਨੀਤਕ ਭਾਈਵਾਲੀ ਦੀ ਗਵਾਹੀ ਸੀ।ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਿ 5ਵੇਂ ਪੂਰਬੀ ਆਰਥਿਕ ਫੋਰਮ ‘ਚ ਸ਼ਿਰਕਤ ਕਰਨ ਲਈ ਦੋ ਦਿਨਾਂ ਲਈ ਵਲਾਦੀਵਸਤੋਕ ਦੇ ਦੌਰੇ ‘ਤੇ ਸਨ, ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਾਲਾਨਾ ਸੰਮੇਲਨ ‘ਚ ਸ਼ਮੂਲੀਅਤ ਵੀ ਕੀਤੀ। ਆਰਥਿਕ ਫੋਰਮ ਦੌਰਾਨ, ਭਾਰਤ ਨੇ ਆਪਣੀ ‘ਐਕਟ ਫਾਰ ਈਸਟ’ ਨੀਤੀ ਦਾ ਉਦਘਾਟਨ ਕੀਤਾ, ਜਿਸ ਨੂੰ ਕਿ ਭਾਰਤ ਦੀ ਆਰਥਿਕ ਕੂਟਨੀਤਕ ਨੂੰ ਜਾਰੀ ਰੱਖਣ ਦੇ ਕਦਮ ਵੱਜੋਂ ਵੇਖਿਆ ਜਾ ਰਿਹਾ ਹੈ।ਪੀਐਮ ਮੋਦੀ ਨੇ ਸਰੋਤ ਭਰਪੂਰ ਇਸ ਖੇਤਰ ਦੇ ਵਿਕਾਸ ਲਈ 1 ਬਿਲੀਅਨ ਡਾਲਰ ਦੇ ਕਰਜੇ ਦਾ ਐਲਾਨ ਕੀਤਾ।ਇਹ ਨੀਤੀ ਨਵੀਂ ਦਿੱਲੀ ਨੂੰ ਇਸ ਖੇਤਰ ‘ਚ ਵਧੇਰੇ ਨਿਵੇਸ਼ ਕਰਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ‘ਚ ਮਦਦ ਕਰੇਗੀ।ਭਾਰਤ ਹੀਰਾ, ਕੋਲ ਅਤੇ ਸੋਨ ਖਨਨ ਦੇ ਖੇਤਰਾਂ ‘ਚ ਨਿਵੇਸ਼ ਕਰ ਰਿਹਾ ਹੈ। ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਵਿਲੱਖਣ, ਭਰੋਸੇਯੋਗ ਅਤੇ ਕੁਦਰਤੀ ਪੱਖੋਂ ਆਪਸੀ ਲਾਭਕਾਰੀ ਹੋਣ ਦੇ ਨਾਤੇ ਸਰਾਹਿਆ ਗਿਆ ਹੈ।ਇਸ ਤੋਂ ਇਲਾਵਾ ਇਕ ਸਮਾਨ ਸਭਿਅਕ ਕਦਰਾਂ ਕੀਮਤਾਂ, ਸਮੇਂ ਦੀ ਪਰਖ ‘ਤੇ ਅਧਾਰਿਤ ਦੋਸਤੀ, ਆਪਸੀ ਸਮਝ, ਵਿਸ਼ਵਾਸ, ਸਾਂਝੇ ਹਿੱਤ ਅਤੇ ਵਿਕਾਸ ਅਤੇ ਨਾਲ ਹੀ ਆਰਥਿਕ ਤਰੱਕੀ ਦੇ ਬੁਨਿਆਦੀ ਮੁੱਦਿਆਂ ਨੇ ਭਾਰਤ ਅਤੇ ਰੂਸ ਨੂੰ ਖੇਤਰ...

ਰੱਖਿਆ ਮੰਤਰੀ ਵੱਲੋਂ ਜਾਪਾਨ ਦਾ ਦੌਰਾ, ਦੁਵੱਲੇ ਸਬੰਧਾਂ ਨੂੰ ਕਰੇਗਾ ਮਜ਼ਬੂਤੀ ਪ੍ਰਦਾਨ

ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ 2-3 ਸਤੰਬਰ ਨੂੰ ਜਾਪਾਨ ਦਾ ਦੁਵੱਲਾ ਦੌਰਾ ਕੀਤਾ ਗਿਆ ਅਤੇ ਬਾਅਧ ‘ਚ 5-6 ਸਤੰਬਰ ਨੂੰ ਉਹ ਗਣਤੰਤਰ ਕੋਰੀਆ ਲਈ ਰਵਾਨਾ ਹੋਏ।ਦੋਵੇਂ ਹੀ ਦੌਰੇ ਇੰਡੋ-ਪ੍ਰਸ਼ਾਂਤ ਖੇਤਰ ‘ਚ ਉਭਰ ਰਹੇ ਭੂ-ਰਣਨੀਤਕ ਸਥਿਤੀ ਦੇ ਮੱਦੇਨਜ਼ਰ ਬਹੁਤ ਮਹੱਤਵਪੂਰਨ ਹਨ।ਸ੍ਰੀ ਰਾਜਨਾਥ ਸਿੰਘ ਨੇ ਦੋਵਾਂ ਮੁਲਕਾਂ ਦੇ ਆਪਣੇ ਹਮਅਹੁਦਿਆਂ ਨਾਲ ਹਿੰਦ-ਪ੍ਰਸ਼ਾਂਤ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਦੀ ਸੁਰੱਖਿਆ ਲਈ ਦੁਵੱਲੇ ਅਤੇ ਖੇਤਰੀ ਮਸਲਿਆਂ ਨੂੰ ਵਿਚਾਰਿਆ।ਉਨ੍ਹਾਂ ਦੀ ਬੈਠਕ ਸਾਰਥਕ ਦੱਸੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਲਾਨਾ ਰੱਖਿਆ ਮੰਤਰੀ ਮੰਡਲ ਸੰਵਾਦ ਦੀ ਸਹਿ ਪ੍ਰਧਾਨਗੀ ਵੀ ਕੀਤੀ।ਇਸ ਸੰਵਾਦ ਦਾ ਉਦੇਸ਼ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਨੂੰ ਵਧੇਰੇ ਮਜ਼ਬੂਤ ਕਰਨਾ ਹੈ।ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਨੇ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਰੱਖਿਆ ਅਤੇ ਸੁਰੱਖਿਆ ਸੰਬੰਧਾਂ ਨੂੰ ਵਧਾਉਣ ਲਈ ਵਿਆਪਕ ਵਿਚਾਰ ਵਟਾਂਦਰਾ ਕੀਤਾ।ਸ੍ਰੀ ਰਾਜਨਾਥ ਸਿੰਘ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਅਬੇ ਸ਼ਿੰਜੋ ਨਾਲ ਵੀ ਮੁਲਾਕਾਤ ਕੀਤੀ।ਰੱਖਿਆ ਸਬੰਧਾਂ ‘ਚ ਵੱਧ ਰਹੀ ਸ਼ਮੂਲੀਅਤ ਦੇ ਮੱਦੇਨਜ਼ਰ ਭਾਰਤ ਅਤੇ ਜਾਪਾਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਪ੍ਰਮੁੱਖ ਫੌਜੀ ਮੰਚਾਂ ਦੇ ਸਾਂਝੇ ਵਿਕਾਸ ਲਈ ਕੰਮ ਕਰਨਗੇ। ਰੱਖਿਆ ਮੰਤਰੀ ਦੇ ਇਸ ਦੌਰੇ ਦੀ ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਜਾਪਾਨ ਵੱਲੋਂ ਯੂ.ਐਸ- 2 ਹਵਾਈ ਜਹਾਜ਼ਾਂ ਦੀ ਭਾਰਤ ਨੂੰ ਸਪਲਾਈ ਕਰਨ ...

ਪਾਕਿਸਤਾਨ ਦਾ ਕਸ਼ਮੀਰ ‘ਤੇ ਬੇਬੁਨਿਆਦ ਬਿਆਨ

ਭਾਰਤ ਵੱਲੋਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਮਨਸੂਖ ਕੀਤੇ ਜਾਣ ਅਤੇ ਰਾਜ ਦੇ ਪੁਨਰਗਠਨ ਕਰਦਿਆਂ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਤਕਸੀਮ ਕੀਤੇ ਜਾਣ ਦੇ ਫ਼ੈਸਲੇ ਤੋਂ ਬਾਅਦ ਹੀ ਪਾਕਿਸਤਾਨੀ ਲੀਡਰਸ਼ਿਪ ਤਿਲਮਿਲਾਈ ਪਈ ਹੈ।ਪਾਕਿਸਤਾਨੀ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਭਾਰਤ ਨੂੰ ਧਮਕਾਉਣ ਦਾ ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦੇ ਰਹੇ ਹਨ।ਉਨ੍ਹਾਂ ਨੇ ਤਾਂ ਪ੍ਰਮਾਣੂ ਹਮਲੇ ਤੱਕ ਦੀ ਧਮਕੀ ਦੇ ਦਿੱਤੀ ਹੈ।ਆਪਣੇ ਭਾਸ਼ਣਾਂ ਦੌਰਾਣ ਉਹ ਭਾਰਤ ਖਿਲਾਫ ਭੱਦੀ ਭਾਸ਼ਾ ਦਾ ਪ੍ਰਯੋਗ ਕਰਦੇ ਵਿਖਾਈ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਕਸ਼ਮੀਰ ਦੇ ਫ਼ੈਸਲੇ ‘ਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਕੁੱਝ ਕਦਮ ਨਾ ਚੁੱਕਿਆ ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਟਕਰਾਵ ਜ਼ਰੂਰ ਹੋਵੇਗਾ।ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਜਨਾਬ ਖਾਨ ਦੀ ਹੀ ਜ਼ੁਬਾਨ ਅਲਾਪ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਜੰਗ ਕਤਾ ਵੀ ਨਹੀਂ ਹੈ।ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਸ਼ੀਦ ਨੇ ਇੱਕ ਜਨਤਕ ਬੈਠਕ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਅਗਾਮੀ ਅਕਤੂਬਰ-ਨਵੰਬਰ ‘ਚ ਦੋਵੇਂ ਮੁਲਕ ਸਰਹੱਦਾਂ ‘ਤੇ ਇਕ ਦੂਜੇ ਦੇ ਸਾਹਮਣੇ ਹੋਣਗੇ।ਪਾਕਿ ਦੇ ਹਰ ਮੰਤਰੀ ਦਾ ਆਪਣਾ ਹੀ ਅੰਦਾਜ਼ਾ ਹੈ। ਜਿਸ ਕਰਕੇ ਇਸ ਏਕਤਾ ਦੀ ਘਾਟ ਤੋਂ ਸਪਸ਼ੱਟ ਹੁੰਦਾ ਹੈ ਕਿ ਭਾਰਤ ਦੇ ਇਸ ਤਾਕੜ ਫ਼ੈਸਲੇ ਨੇ ਪਾਕਿ ਹੂਕਮਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਹ ਸ਼ਾਇਦ ਡਰ ਜਾਂ ਫਿਰ ਗੁੱਸੇ ਦੇ ਆਲਮ ‘ਚ ਕੁ...

ਭਾਰਤ-ਰੂਸ ਊਰਜਾ ਸਹਿਯੋਗ ਨਵੀਆਂ ਲੀਹਾਂ ‘ਤੇ

ਭਾਰਤ-ਰੂਸ ਸੰਬੰਧ ਖੇਤਰ ਦੇ ਵਿਸ਼ਾਲ ਹਿੱਸੇ ‘ਚ ਮਜ਼ਬੂਤ ਦੋਸਤੀ ਅਤੇ ਸਹਿਯੋਗ ਦੀ ਕਹਾਣੀ ਬਿਆਨ ਕਰਦੇ ਹਨ।ਦੋਵਾਂ ਮੁਲਕਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੀ ਭਾਈਵਾਲੀ ਨੂੰ ਭਵਿੱਖ ‘ਚ ਵਧੇਰੇ ਮਜ਼ਬੂਤ ਕਰਨਗੇ ਅਤੇ ਨਾਲ ਹੀ ਊਰਜਾ ਸਹਿਯੋਗ ਨੂੰ ਵੀ ਅਗਾਂਹ ਲੈ ਕੇ ਜਾਣਗੇ।ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਲਾਦੀਵੋਸਤਕ ‘ਚ ਪੂਰਬੀ ਆਰਥਿਕ ਫੋਰਮ ਦੀ ਬੈਠਕ ਅਤੇ ਭਾਰਤ-ਰੂਸ ਸਲਾਨਾ ਸੰਮੇਲਨ ‘ਚ ਸ਼ਾਮਲ ਹੋਣ ਲਈ ਰੂਸ ਦਾ ਦੌਰਾ ਕੀਤਾ ਜਾਣਾ ਹੈ ਅਤੇ ਇਸ ਤੋਂ ਪਹਿਲਾਂ ਹੀ ਦੋਵਾਂ ਮੁਲਕਾਂ ਨੇ ਆਪਣੀ ਦੋਸਤੀ ਦੀ ਮਜ਼ਬੂਤੀ ਨੂੰ ਪੇਸ਼ ਕੀਤਾ ਹੈ।ਮੋਦੀ-ਵਲਾਦਮੀਰ ਪੁਤਿਨ ਸੰਮੇਲਨ ਮਿਲਣੀ ਦਾ ਮੰਚ ਪਿਛਲੇ ਹਫ਼ਤੇ ਭਾਰਤੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਦੇ ਰੂਸ ਦੇ ਸਫ਼ਲ ਦੌਰੇ ਦੌਰਾਨ ਤਿਆਰ ਕੀਤਾ ਗਿਆ।ਭਾਰਤ-ਰੂਸ ਪਰੰਪਰਾਗਤ ਅਤੇ ਪ੍ਰਮਾਣੂ ਊਰਜਾ ਸਹਿਯੋਗ ਸ਼ੀਤ ਯੁੱਧ ਦੇ ਸਮੇਂ ਤੋਂ ਕਾਇਮ ਹੈ ਅਤੇ ਦੋਵੇਂ ਮੁਲਕਾਂ ਨੇ ਆਪਣੇ ਇੰਨ੍ਹਾਂ ਇਤਿਹਾਸਿਕ ਸਬੰਧਾਂ ਨੂੰ ਨਵੀਆਂ ਲੀਹਾਂ ‘ਤੇ ਤੋਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਅਤੇ ਰੂਸ ਦੀਆਂ ਊਰਜਾ ਨੀਤੀਆਂ ਨੂੰ ਦਰਸਾਉਣ ਲਈ ਇੱਕ ਸਾਂਝਾ ਵਾਕ ਹੈ- “ ਵਿਆਪਕ ਅਧਾਰ”, ਕਿਉਂਕਿ ਦੋਵੇਂ ਹੀ ਦੇਸ਼ ਬਾਜ਼ਾਰੀ ਨੈੱਟਵਰਕ ਦੇ ਪ੍ਰਸਾਰ ਅਤੇ ਖ਼ਤਰਿਆਂ ਨੂੰ ਦੂਰ ਕਰਨ ਦੇ ਵਿਕਲਪਾਂ ਦੀ ਭਾਲ ਕਰ ਰਹੇ ਹਨ।ਭਾਰਤ ਪਹਿਲਾਂ ਹੀ ਅਸਥਿਰ ਖਾੜੀ ਖੇਤਰ ਤੋਂ ਆਪਣੀ ਊਰਜਾ ਨਿਰਭਰਤਾ ਨੂੰ ਘਟਾਉਣ ਲਈ ਦੂਜੇ ਵਿਕਲਪਾਂ ਦੀ ਭਾਲ ‘...

ਪੋਲੈਂਡ ਅਤੇ ਹੰਗਰੀ ਨਾਲ ਭਾਰਤ ਦੇ ਮੁੜ ਸਥਾਪਿਤ ਹੁੰਦੇ ਸਬੰਧ

ਭਾਰਤੀ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਦੀ ਪੋਲੈਂਡ ਅਤੇ ਹੰਗਰੀ ਯਾਤਰਾ ਮੱਧ ਅਤੇ ਪੂਰਬੀ ਯੂਰਪ ਨਾਲ ਭਾਰਤ ਦੇ ਵੱਧ ਰਹੇ ਸਬੰਧਾਂ ਦੀ ਨਵੀਂ ਦਿੱਲੀ ਦੀ ਵਚਨਬੱਧਤਾ ਨੂੰ ਪੇਸ਼ ਕਰਦੀ ਹੈ। ਪਿਛਲੇ ਕੁੱਝ ਸਾਲਾਂ ‘ਚ ਹੰਗਰੀ ਦੇ ਨਾਲ ਭਾਰਤ ਦੇ ਸਬੰਧਾਂ ‘ਚ ਮਹਤਵਪੂਰਣ ਅਤੇ ਬਹੁਪੱਖੀ ਵਿਕਾਸ ਹੋਇਆ ਹੈ।ਵਿਦੇਸ਼ ਮੰਤਰੀ ਜੈਸ਼ੰਕਰ ਨੇ ਹੰਗਰੀ ਦੇ ਆਪਣੇ ਹਮਅ੍ਹੁਦਾ ਪੀਟਰ ਸਿਜਾਤਰੋ ਨਾਲ ਮੁਲਾਕਾਤ ਕੀਤੀ।ਹੰਗਰੀ ਦੇ ਵਿਦੇਸ਼ ਮੰਤਰੀ ਨੇ ਫਿਲਮ ਨਿਰਮਾਣ, ਡਿਜ਼ੀਟਲਾਈਜੇਸ਼ਨ, ਜਲ ਪ੍ਰਬੰਧਨ, ਸੌਰ ਊਰਜਾ ਅਤੇ ਫਾਰਮਾ ਵਰਗੇ ਖੇਤਰਾਂ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ।ਹੰਗਰੀ ‘ਚ ਭਾਰਤੀ ਨਿਵੇਸ਼ ਦੇ ਸਕਾਰਾਤਮਕ ਰੁਝਾਨ ਅਤੇ ਅਨੁਕੂਲ ਵਪਾਰਕ ਮਾਹੌਲ ਦੀ ਭਾਰਤ ਵੱਲੋਂ ਸ਼ਲਾਘਾ ਕੀਤੀ ਗਈ।ਦੋਵਾਂ ਧਿਰਾਂ ਨੇ ਸਿੱਖਿਆ, ਸੈਰ-ਸਪਾਟਾ ਅਤੇ ਵਿਿਗਆਨ ਦੇ ਖੇਤਰਾਂ ‘ਚ ਦੁਵੱਲੀ ਗੱਲਬਾਤ ਨੂੰ ਵਧਾਉਣ ਦੀ ਸਹਿਮਤੀ ਪ੍ਰਗਟ ਕੀਤੀ।ਹੰਗਰੀ ਵੱਲੋਂ ਅੰਤਰਰਾਸ਼ਟਰੀ ਸੋਲਰ ਗੱਠਜੋੜ ‘ਚ ਸ਼ਾਮਲ ਹੋਣ ਦੇ ਫ਼ੈਸਲੇ ਨੇ ਸੌਰ ਊਰਜਾ ਨੂੰ ਉਤਸ਼ਾਹਿਤ ਕਰਨ ‘ਚ ਸਹਿਯੋਗ ਵਧਾਉਣ ਲਈ ਸਹੀ ਦਿਸ਼ਾ ‘ਚ ਕਦਮ ਪੁੱਟਿਆ ਹੈ।ਦੋਵਾਂ ਦੇਸ਼ਾਂ ਨੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੰਸਦੀ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਵਧਾਉਣ ਦੀ ਲੋੜ ‘ਤੇ ਵੀ ਵਿਚਾਰ ਵਟਾਂਧਰਾ ਕੀਤਾ। ਡਾ.ਜੈਸ਼ੰਕਰ ਵੱਲੋਂ ਪੋਲੈਂਡ ਦਾ ਦੌਰਾ ਕਿਸੇ ਭਾਰਤੀ ਵਿਦੇਸ਼ ਮੰਤਰੀ ਵੱਲੋਂ 32 ਸਾਲਾਂ ‘ਚ ਪਹਿਲਾ ਦੌਰਾ ਰਿਹਾ।ਪੋਲੈਂਡ ਦੇ ਵਿਦੇਸ਼ ਮੰਤਰੀ ਪ੍ਰੋ.ਜਜ਼ੇਕ ਕਜ਼ਾਪ...