Posts

ਭਾਰਤ ਨਿਊਜੀਲੈਂਡ ਸਬੰਧ ਭਾਰਤ ਪ੍ਰਸ਼ਾਂਤ ਵਿਚ ਸਬੰਧਾਂ ਵਿਚ ਨਜਦੀਕੀਆਂ

ਸਾਲ 2020 ਵਿਚ ਭਾਰਤ ਅਤੇ ਨਿਊਜੀਲੈਂਡ ਸਬੰਧਾਂ ਵਿਚਕਾਰ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੋ ਰਹੀ ਹੈ| ਪਿਛਲੇ ਮਹੀਨੇ ਫਰਵਰੀ ਵਿਚ ਨਿਊਜੀਲੈਂਡ ਦੇ ਵਿਦੇਸ਼ ਮੰਤਰੀ ਇਯਾਨ ਲੀਜ ਗਾਲਵੋ ਅਤੇ ਉਸ ਉਪਰੰਤ ਨਿਊਜੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਜ ਅਤੇ ਵਪਾਰ ਮੰਤਰੀ ਡੇਵਿਡ ਪਾਰਕਰ ਦਾ ਇਕ ਵਪਾਰਕ ਵਫਦ ਨਾਲ ਭਾਰਤ ਆਉਣਾ ਇਸ ਗੱਲ ਦੀ ਗੁਆਹੀ ਭਰਦਾ ਹੈ ,ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਲੈ ਕੇ ਮਹੱਤਵਪੂਰਣ ਤਬਦੀਲੀਆਂ ਆ ਰਹੀਆਂ ਹਨ| ਵੇਖਿਆ ਜਾਵੇ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਬਹੁਤ ਜਿਆਦਾ ਇਤਹਾਸਿਕ ਸਾਂਝਾਂ ਤੋਂ ਇਲਾਵਾ ਭਾਈਚਾਰਕ ਅਤੇ ਅਪਣੱਤ ਭਰੀਆਂ ਸਾਂਝਾਂ ਹਨ| ਬ੍ਰਿਟਿਸ਼ ਬਸਤੀਵਾਦ ਸ਼ਾਸ਼ਨ ਦਾ ਸ਼ਿਕਾਰ ਅਤੇ ਸੰਸਦੀ ਸ਼ਾਸ਼ਨ ਦੇ ਵਿਕਾਸ ਦੇ ਨਾਲ ਨਾਲ ਕਾਮਨ ਵੈਲਥ ਮੰਡਲ ਦੁਆਰਾ ਸਾਂਝੇ ਸਬੰਧ ਸਥਾਪਿਤ ਕਰਨ ਦੀ ਇੱਛਾ ਰੱਖਦੇ ਦੋਵੇਂ ਦੇਸ਼ ਇਕ ਦੂਜੇ ਦੇ ਹਿੱਤਾਂ ਦੇ ਰਾਖੀ ਕਰਦੇ ਇੰਡੋ ਪੈਸਫਿਕ ਦੇ ਵਿਆਪਕ ਪ੍ਰਸੰਗ ਵਿਚ ਇਕ ਦੂਜੇ ਨੂੰ ਵਿਕਸਤ ਕਰਨ ਦੀ ਰੁਚੀ ਰੱਖਦੇ ਹਨ| ਇਸੇ ਸੰਦਰਭ ਵਿਚ ਨਿਊਜੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਲੋਂ ਭਾਰਤ ਦੇ ਨਾਲ ਸਾਲ 2025 ਤੱਕ ਨਿਵੇਸ਼ ਨੂੰ ਲੈ ਕੇ ਨਵਾਂ ਅਧਿਆਇ ਸ਼ੁਰੂ ਕੀਤਾ ਗਿਆ ਹੈ, ਜੋ ਖਾਸ ਖੇਤਰਾਂ ਵਿਚ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਨਵੀਂ ਪਹਿਚਾਣ ਦੇਵੇਗਾ| ਅਜੋਕੇ ਸੰਦਰਭ ਵਿਚ ਸਬੰਧਾਂ ਦਾ ਆਪਸੀ ਆਧਾਰ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਉਤਸ਼ਾਹਿਤ ਕਰਨ ਦੀ ਜਰੂਰਤ ਦੇ ਦੁਆਲੇ ਘੁੰਮਦਾ ...

ਚੌਥਾ ਪੱਛਮੀ ਏਸ਼ੀਆ ਸੰਮੇਲਨ

ਰੱਖਿਆ ਅਧਿਐਨ ਅਤੇ ਵਿਸ਼ਲੇਸ਼ਣ ਲਈ ਮਨੋਹਰ ਪਾਰੀਕਰ ਸੰਸਥਾ, ਜੋ ਕਿ ਭਾਰਤ ਦਾ ਸਭ ਤੋਂ ਵੱਡਾ ਥਿੰਕ ਟੈਂਕ ਹੈ, ਵੱਲੋਂ ਚੌਥੇ ਪੱਛਮੀ ਏਸ਼ੀਆ ਸੰਮੇਲਨ ਦਾ ਆਯੋਜਨ ਨਵੀਂ ਦਿੱਲੀ ਵਿਖੇ ਕੀਤਾ ਗਿਆ।ਇਸ ਸੰਮੇਲਨ ਦਾ ਵਿਸ਼ਾ- “Ten Years of Political and Economic Transformation in West Asia: Challenges, Lessons and Future Trends” ਰਿਹਾ।ਇਸ ਸੰਮੇਲਨ ‘ਚ ਕਈ ਭਾਰਤੀ ਅਤੇ ਅੰਤਰਰਾਸ਼ਟਰੀ ਮਾਹਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।ਜਿਸ ‘ਚ ਲੈਬਨਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਫੌਦ ਸਿਨੀਓਰਾ ਅਤੇ ਮਿਸਰ ਦੇ ਸਾਬਕਾ ਵਿਦੇਸ਼ ਮਾਮਲਿਆਂ ਦੇ ਮੰਤਰੀ ਨਾਬਿਲ ਫਾਹਮੀ ਨੇ ਵੀ ਸ਼ਿਕਤ ਕੀਤੀ।ਇੰਨ੍ਹਾਂ ਨੇ ਖਿੱਤੇ ਨਾਲ ਜੁੜੇ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ।ਦੋ ਦਿਨਾਂ ਤੱਕ ਚੱਲੀ ਇਸ ਚਰਚਾ ਨੂੰ ਛੇ ਸੈਸ਼ਨਾਂ ‘ਚ ਵੰਡਿਆ ਗਿਆ ਸੀ, ਜਿਸ ‘ਚ ਖੇਤਰੀ ਸੁਰੱਖਿਆ ਸਥਿਤੀ, ਬਾਹਰੀ ਤਾਕਤਾਂ ਦੀ ਭੂਮਿਕਾ, ਆਰਥਿਕਤਾ, ਸੰਘਰਸ਼ ਦੀ ਬਦਲਦੀ ਸਥਿਤੀ ਅਤੇ ਪੱਛਮੀ ਏਸ਼ੀਆ ਨਾਲ ਭਾਰਤ ਦੇ ਵੱਧਦੇ ਰੁਝਾਨ ਸ਼ਾਮਲ ਸਨ। ਭਾਰਤ ਸਰਕਾਰ ਦੇ ਸੜਕ, ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ ਵਿਜੇ ਕੁਮਾਰ ਸਿੰਘ (ਸੇਵਾਮੁਕਤ) ਨੇ ਸੰਮੇਲਨ ‘ਚ ਆਪਣੇ ਭਾਸ਼ਣ ਦੌਰਾਨ ਪਿਛਲੇ ਇਕ ਦਹਾਕੇ ‘ਚ ਇਸ ਖੇਤਰ ‘ਚ ਹੋਏ ਉਤਰਾਅ-ਚੜਾਵਾਂ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਭਾਰਤ ਦੇ ਇਸ ਖੇਤਰ ਨਾਲ ਵੱਧ ਰਹੀ ਸ਼ਮੂਲੀਅਤ ਦੀ ਮਹੱਤਤਾ ਨੂੰ ਪੇਸ਼ ਕੀਤਾ।ਮਨੋਹਰ ਪਾਰੀਕਰ ਇਡਸਾ ਦੇ ਡਾਇਰੈਕ...

ਭਾਰਤ-ਅਮਰੀਕਾ ਵਿਆਪਕ ਵਿਸ਼ਵਵਿਆਪੀ ਰਣਨੀਤਕ ਭਾਈਵਾਲੀ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਭਾਰਤ-ਅਮਰੀਕਾ ਵਿਆਪਕ ਵਿਸ਼ਵਵਿਆਪੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪੇਸ਼ ਕੀਤੀ ਹੈ।ਖੁਦਮੁਖਤਿਆਰ ਅਤੇ ਲੋਕਤੰਤਰੀ ਨਿਜ਼ਾਮ ਦੇ ਆਗੂਆਂ ਨੇ ਆਜ਼ਾਦੀ ਦੀ ਮਹੱਤਤਾ, ਸਾਰੇ ਨਾਗਰਿਕਾਂ ਨਾਲ ਬਰਾਬਰੀ ਦਾ ਵਤੀਰਾ, ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਸ਼ਾਸਨ ਪ੍ਰਤੀ ਵੱਚਨਬੱਧਤਾ ਦੀ ਮਹੱਤਤਾ ਨੂੰ ਸਮਝਿਆ ਹੈ।ਇਸੇ ਕਰਕੇ ਹੀ ਉਨ੍ਹਾਂ ਨੇ ਦੁਵੱਲੇ ਸੰਬੰਧਾਂ ਨੂੰ ਵਧੇਰੇ ਉਤਸ਼ਾਹਤ ਕਰਨ ਦੀ ਲੋੜ ਨੂੰ ਉਜਾਗਰ ਕੀਤਾ ਹੈ।ਇਹ ਸਾਂਝੇਦਾਰੀ ਆਪਸੀ ਵਿਸ਼ਵਾਸ, ਸਾਂਝੇ ਹਿੱਤਾਂ ਅਤੇ ਆਪਣੇ ਨਾਗਰਿਕਾਂ ਵਿਚਾਲੇ ਰੁਝਾਨਾਂ ਨੂੰ ਵਧੇਰੇ ਹੁਲਾਰਾ ਦੇਣ ‘ਚ ਮਦਦਗਾਰ ਹੋਵੇਗੀ। ਦੋਵਾਂ ਆਗੂਆਂ ਨੇ ਖਾਸ ਤੌਰ ‘ਤੇ ਸਮੁੰਦਰੀ ਅਤੇ ਪੁਲਾੜ ਦੇ ਖੇਤਰ ‘ਚ ਜਾਗਰੂਕਤਾ ਅਤੇ ਸੂਚਨਾ ਸਾਂਝੀ ਕਰਨਾ;ਸਾਂਝੀ ਕਿਵਾਇਦ;ਫੌਜੀ ਅਫ਼ਸਰਾ ਦੀ ਅਦਲਾ ਬਦਲੀ, ਸਾਰੀਆਂ ਸੇਵਾਵਾਂ ਅਤੇ ਵਿਸ਼ੇਸ਼ ਬਲਾਂ ਦਰਮਿਆਨ ਵਿਸਤ੍ਰਿਤ ਅਭਿਆਸ ਦੇ ਨਾਲ ਨਾਲ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵਧੇਰੇ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ। ਦੋਵਾਂ ਆਗੂਆਂ ਨੇ ਰੱਖਿਆ ਸਹਿਯੋਗ ਸਮਝੌਤੇ ਨੂੰ ਜਲਦ ਤੋਂ ਜਲਦ ਅੰਤਿਮ ਰੂਪ ਦੇਣ ਬਾਰੇ ਗੱਲ ਕੀਤੀ।ਉਨ੍ਹਾਂ ਨੇੇ ਹਾਈਡਰੋਕਾਰਬਨ ‘ਚ ਵਪਾਰ ਅਤੇ ਨਿਵੇਸ਼ ‘ਚ ਭਾਰਤ ਅਤੇ ਅਮਰੀਕਾ ਵਿਚਾਲੇ ਵੱਧ ਰਹੇ ਸੰਬੰਧਾਂ ਦਾ ਸਵਾਗਤ ਕੀਤਾ।ਆਪਣੀ ਰਣਨੀਤਕ ਊਰਜਾ ਭਾਈਵਾਲੀ ਰਾਹੀਂ ਭਾਰਤ ਅਤੇ ਅਮਰੀਕਾ ਊਰਜਾ ਸੁਰੱਖਿਆ ...

ਅਮਰੀਕੀ ਰਾਸ਼ਟਰਪਤੀ ਦਾ ਭਾਰਤ ਦੌਰਾ ਦੁਵੱਲੀ ਰਣਨੀਤਕ ਸਾਂਝੇਦਾਰੀ ਲਈ ਰਿਹਾ ਖਾਸ

ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਭਾਰਤ ਦਾ ਆਪਣਾ ਪਹਿਲਾ ਦੌਰਾ ਮੁਕੰਮਲ ਕਰ ਲਿਆ ਗਿਆ ਹੈ।ਉਹ 36 ਘੰਟਿਆਂ ਤੱਕ ਭਾਰਤ ‘ਚ ਰਹੇ ਅਤੇ ਮੰਨਿਆਂ ਜਾ ਰਿਹਾ ਹੈ ਕਿ ਉਨ੍ਹਾਂ ਦੀ ਇਹ ਫੇਰੀ ਸਮਾਰੋਹ ਅਤੇ ਮੁੱਦੇ ਭਰਪੂਰ ਰਹੀ।ਦੱਸਣਯੋਗ ਹੈ ਕਿ ਉਹ ਅਮਰੀਕਾ ਦੇ ਸੱਤਵੇਂ ਅਜਿਹੇ ਰਾਸ਼ਟਰਪਤੀ ਹਨ, ਜਿੰਨ੍ਹਾਂ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਹੈ।ਪਿਛਲੇ ਦੋ ਦਹਾਕਿਆਂ ‘ਚ ਅਮਰੀਕਾ ਦੇ ਚਾਰੇ ਰਾਸ਼ਟਰਪੀਆਂ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਹੈ, ਜੋ ਕਿ ਭਾਰਤ-ਅਮਰੀਕਾ ਸੰਬੰਧਾਂ ‘ਚ ਆ ਰਹੀ ਤੇਜ਼ੀ ਨੂੰ ਦਰਸਾਉਂਦਾ ਹੈ।ਰਾਸ਼ਟਰਪਤੀ ਟਰੰਪ ਨਾਲ ਉਨ੍ਹਾਂ ਦੀ ਪਤਨੀ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ, ਧੀ ਇੰਵਾਕਾ ਟਰੰਪ, ਜਵਾਈ ਜਾਰੇਡ ਕੁਸ਼ਨੇਰ ਅਤੇ ਉੱਚ ਪੱਧਰੀ ਵਫ਼ਦ ਵੀ ਭਾਰਤ ਫੇਰੀ ‘ਤੇ ਸੀ। ਰਾਸ਼ਟਰਪਤੀ ਟਰੰਪ ਦੇ ਅਹਿਮਦਾਬਾਦ ਪਹੁੰਚਣ ‘ਤੇ ਲੱਖਾਂ ਦੀ ਗਿਣਤੀ ‘ਚ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਾਬਰਮਤੀ ਆਸ਼ਰਮ ਦਾ ਦੌਰਾ ਕਰਨ ਤੋਂ ਬਾਅਧ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਟੇਰਾ ਸਟੇਡੀਅਮ ‘ਚ 1.25 ਲੱਖ ਲੋਕਾਂ ਨੂੰ ਸੰਬੋਧਨ ਕੀਤਾ।ਇਸ ਸਮਾਰੋਹ ਨੂੰ ‘ਨਮਸਤੇ ਟਰੰਪ’ ਦਾ ਨਾਂਅ ਦਿੱਤਾ ਗਿਆ ਸੀ।ਇੱਥੇ ਵਰਣਨਯੋਗ ਹੈ ਕਿ ਪੰਜ ਮਹੀਨੇ ਪਹਿਲਾਂ ਹੀ ਹਸਟਨ ਵਿਖੇ ਦੋਵਾਂ ਆਗੂਆਂ ਨੇ ਹਾਊਡੀ ਮੋਦੀ ਰੈਲੀ ‘ਚ ਭਾਰਤੀ ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕੀਤਾ ਸੀ। ਉਸ ਸਮੇਂ ਵੀ ਬਹੁਤ ਵੱਡੀ ਭੀੜ ਦੀ ਮੌਜ...

ਰਾਸਟਰਪਤੀ ਟਰੰਪ ਦਾ ਪਹਿਲਾ ਭਾਰਤੀ ਦੌਰਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਅਹਿਮਦਾਬਾਦ ਪਹੁੰਚ ਕੇ ਭਾਰਤ ਦੀ ਆਪਣੀ ਪਹਿਲੀ ਫੇਰੀ ਦੀ ਸ਼ੁਰੂਆਤ ਕੀਤੀ।ਅਹਿਮਦਾਬਾਦ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ।ਗੁਜਰਾਤ ਅਤੇ ਗਾਂਧੀ ਦੇ ਵਿਸ਼ੇਸ਼ ਸਬੰਧ ਹਨ ਅਤੇ ਰਾਸ਼ਟਰਪਤੀ ਟਰੰਪ ਵੱਲੋਂ ਸਾਬਰਮਤੀ ਆਸ਼ਰਮ ਦਾ ਦੌਰਾ ਕਰਕੇ ਵਧੀਆ ਸੰਕੇਤ ਦਿੱਤੇ ਹਨ।ਬ੍ਰਿਟਿਸ਼ ਸ਼ਾਸਨ ਦੌਰਾਨ ਭਾਰਤ ਦੀ ਆਜ਼ਾਦੀ ਦੇ ਸੰਢਰਸ਼ ‘ਚ ਮਹਾਤਮਾ ਗਾਂਧੀ ਦੀ ਅਹਿਮ ਭੂਮਿਕਾ ਦੇ ਮੱਦੇਨਜ਼ਰ ਇਸ ਸਥਾਨ ਦੇ ਦੌਰੇ ਦੀ ਚੋਣ ਬਹੁਤ ਖਾਸ ਰਹੀ। ਰਾਸ਼ਟਰਪਤੀ ਟਰੰਪ ਦਾ ਭਾਰਤ ਵੱਲੋਂ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ।ਨਵੀਂ ਦਿੱਲੀ ਨੇ ਰਾਸ਼ਟਰਪਤੀ ਟਰੰਪ ਨੂੰ ਅਹਿਮਦਾਬਾਦ ‘ਚ ਬਣੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦੇ ਉਦਘਾਟਨ ਦੀ ਗੁਜ਼ਾਰਿਸ਼ ਕੀਤੀ।ਇਸ ਮੌਕੇ ਲੱਖਾਂ ਦੀ ਗਿਣਤੀ ‘ਚ ਲੋਕ ਮੌਜੂਦ ਸਨ।ਇੱਥੇ ਪਹੁੰਚ ‘ਤੇ ਰਾਸ਼ਟਰਪਤੀ ਟਰੰਪ ਦੇ ਸਵਾਗਤ ‘ਚ ਭਾਰਤ ਦੇ ਰਾਜਾਂ ਦੇ ਸਭਿਆਚਾਰ, ਸੰਗੀਤ ਅਤੇ ਨਾਚ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ। ਰਾਸ਼ਟਰਪਤੀ ਟਰੰਪ ਭਾਰਤ ਦੀ ਵਿਭਿੰਨਤਾ ਅਤੇ ਸਮਾਜ ਦੇ ਵੱਖ-ਵੱਖ ਸਭਿਆਚਾਰਾਂ ਦੇ ਮੇਲ ਨੂੰ ਵੇਖ ਕੇ ਬਹੁਤ ਹੀ ਪ੍ਰਭਾਵਿਤ ਹੋਏ।ਇਸ ਵਿਸ਼ੇਸ਼ ਸਟੇਡੀਅਮ ‘ਚ ਉਨ੍ਹਾਂ ਵੱਲੋਂ ਦਿੱਤਾ ਗਿਆ ਭਾਸ਼ਣ ਬਹੁਤ ਹੀ ਪ੍ਰਭਾਵੀ ਰਿਹਾ।ਰੇਡਿਓ ਅਤੇ ਟੀਵੀ ‘ਤੇ ਇਸ ਦੇ ਸਿੱਧੇ ਪ੍ਰਸਾਰਣ ਨੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ। ਰਾਸ਼ਟਰਪਤੀ ਟਰੰਪ ਨੇ ਭਾਰਤ ਦੇ ਵਿਕਾਸ ਦੀ ...

ਐਫਏਟੀਐਫ ਵੱਲੋਂ ਇਰਾਨ ਕਾਲੀ ਸੂਚੀ ‘ਚ ਨਾਮਜ਼ਦ; ਪਾਕਿਸਤਾਨ ਗ੍ਰੇਅ ਸੂਚੀ ‘ਚ ਕਾਇਮ

ਅੰਤਰਰਾਸ਼ਟਰੀ ਅੱਤਵਾਦ ਦੇ ਨਾਲ ਨਜਿੱਠਣ ਲਈ ਆਲਮੀ ਅੰਤਰ-ਸਰਕਾਰੀ ਨਿਗਰਾਨ ਵਿੱਤ ਐਕਸ਼ਨ ਟਾਸਕ ਫੋਰਸ, ਐਫਏਟੀਐਫ ਨੇ ਬੀਤੇ ਸ਼ੁੱਕਰਵਾਰ ਇਕ ਅਹਿਮ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਉਹ ਈਰਾਨ ਨੂੰ ਆਪਣੀ ਕਾਲੀ ਸੂਚੀ ‘ਚ ਸ਼ਾਮਲ ਕਰਦਾ ਹੈ।ਇਸ ਦੌਰਾਨ ਪਾਕਿਸਤਾਨ ਐਫਏਟੀਐਫ ਦੀ ਗ੍ਰੇਅ ਸੂਚੀ ‘ਚੋਂ ਬਾਹਰ ਹੋਣ ‘ਚ ਅਸਫਲ ਰਿਹਾ ਹੈ।40 ਮੈਂਬਰੀ ਐਫਏਟੀਐਫ ਜਿਸ ਦਾ ਕਿ ਪੈਰਿਸ ‘ਚ ਮੁੱਖ ਦਫ਼ਤਰ ਹੈ, ਉਹ ਅੰਤਰਰਾਸ਼ਟਰੀ ਪੱਧਰ ‘ਤੇ ਕਾਲੇ ਧਨ ਅਤੇ ਅੱਤਵਾਦ ਫੰਡਿੰਗ ਨਾਲ ਨਜਿੱਠਣ ਲਈ ਕਾਰਜ ਕਰ ਰਿਹਾ ਹੈ।ਐਫਏਟੀਐਫ ਦੋ ਵੱਖੋ ਵੱਖ ਸ਼ੇ੍ਰਣੀਆਂ ‘ਚ ਸੂਚੀ ਤਿਆਰ ਕਰਦਾ ਹੈ।ਐਫਏਟੀਐਫ ਵੱਲੋਂ ਜੇਕਰ ਕਿਸੇ ਮੁਲਕ ਨੂੰ ਆਪਣੀ ਕਾਲੀ ਸੂਚੀ ‘ਚ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੇਸ਼ ਨਾਲ ਕੋਈ ਵੀ ਵਿੱਤੀ ਲੈਣ ਦੇਣ ਨਹੀਂ ਕਰੇਗਾ।ਗ੍ਰੇਅ ਸੂਚੀ ‘ਚ ਕਾਲੀ ਸੂਚੀ ਨਾਲੋਂ ਘੱਟ ਪਾਬੰਦੀਆਂ ਹਨ।ਇਸ ਤਹਿਤ ਜੋ ਮੁਲਕ ਗ੍ਰੇਅ ਸੂਚੀ ‘ਚ ਨਾਮਜ਼ਦ ਹੁੰਦਾ ਹੈ ਉਸ ਨੂੰ ਕਾਲੇ ਧਨ ਅਤੇ ਅੱਤਵਾਦ ਫੰਡਿੰਗ ‘ਤੇ ਰੋਕ ਲਗਾਉਣ ਲਈ ਲੋੜੀਂਦੇ ਕਦਮਾਂ ਤੋਂ ਇਲਾਵਾ ਵਧੇਰੇ ਕਾਰਵਾਈ ਕਰਨ ਦੀ ਜ਼ਰੂਰਤ ਹੁੰਦੀ ਹੈ। ਇਤਫ਼ਾਕ ਦੀ ਗੱਲ ਇਹ ਹੈ ਕਿ ਇਰਾਨ ਨੂੰ ਉਸ ਸਮੇਂ ਕਾਲੀ ਸੂਚੀ ‘ਚ ਨਾਮਜ਼ਦ ਕੀਤਾ ਗਿਆ ਜਦੋਂ ਉਹ ਆਪਣੀਆਂ ਸੰਸਦੀ ਚੋਣਾਂ ‘ਚ ਰੁੱਝਿਆ ਹੋਇਆ ਸੀ।ਇਹ ਚੋਣਾਂ ਬਹੁਤ ਹੀ ਅਮਰੀਕਾ ਅਤੇ ਇਰਾਨ ਦਰਮਿਆਨ ਚੱਲ ਰਹੇ ਤਣਾਅ ਵਿਚਾਲੇ ਹੋਈਆਂ।ਦੱਸਣਯੋਗ ਹੈ ਕਿ ਵਾਸ਼ਿੰਗਟਨ ਵੱਲੋਂ ਪ੍ਰਮਾਣੂ ਸਮਝੌਤੇ ਤੋਂ ਬ...

ਐਫਏਟੀਐਫ ਨੇ ਪਾਕਿਸਤਾਨ ਨੂੰ ਦਿੱਤਾ ਇਕ ਹੋਰ ਮੌਕਾ

ਪੈਰਿਸ ‘ਚ ਪਿਛਲੇ ਐਤਵਾਰ ਨੂੰ ਐਫਏਟੀਐਫ ਦੀ ਪੂਰਨ ਬੈਠਕ ਦਾ ਆਯੋਜਨ ਹੋਇਆ।ਇਸ ਬੈਠਕ ‘ਚ 205 ਮੁਲਕਾਂ ਦੇ 800 ਤੋਂ ਵੀ ਵੱਧ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਇਸ ਬੈਠਕ ਦੌਰਾਨ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਪਾਕਿਸਤਾਨ ਗ੍ਰੇਅ ਸੂਚੀ ਤੋਂ ਬਾਹਰ ਹੋ ਸਕਦਾ ਹੈ। ਹੋਰ ਮਸਲਿਆਂ ਤੋਂ ਇਲਾਵਾ ਐਫਏਟੀਐਫ ਦੀ ਇਸ ਬੈਠਕ ‘ਚ ਅੱਤਵਾਦ ਫੰਡਿੰਗ ਅਤੇ ਕਾਲੇ ਧਨ ‘ਤੇ ਰੋਕ ਲਗਾਉਣ ਲਈ ਪਾਕਿਸਤਾਨ ਸਮੇਤ ਦੂਜੇ ਦੇਸ਼ਾਂ ਵੱਲੋਂ ਕੀਤੀ ਗਈ ਤਰੱਕੀ ਬਾਰੇ ਵਿਚਾਰ ਚਰਚਾ ਕੀਤੀ ਗਈ।ਦੱਸਣਯੋਗ ਹੈ ਕਿ ਜੋ ਦੇਸ਼ ਐਫਏਟੀਐਫ ਦੀ ਗ੍ਰੇਅ ਸੂਚੀ ‘ਚ ਨਾਮਜ਼ਦ ਹੁੰਦੇ ਹਨ ਉਨ੍ਹਾਂ ਨੂੰ ਆਲਮੀ ਵਿੱਤ ਪ੍ਰਣਾਲੀ ਲਈ ਵੱਡਾ ਖ਼ਤਰਾ ਮੰਨਿਆ ਜਾਂਦਾ ਹੈ।ਪਾਕਿਸਤਾਨ ਵੀ ਜੂਨ 2018 ਤੋਂ ਇਸ ਸੂਚੀ ‘ਚ ਨਾਮਜ਼ਦ ਹੈ। 19 ਫਰਵਰੀ , 2020 ਨੂੰ ਮੀਡੀਆ ਰਿਪੋਰਟਾਂ ‘ਚ ਆਉਣਾ ਸ਼ੁਰੂ ਹੋ ਗਿਆ ਸੀ ਕਿ ਇਸ ਸਾਲ ਜੂਨ ਮਹੀਨੇ ਤੱਕ ਪਾਕਿਸਤਾਨ ਦਾ ਨਾਂਅ ਗ੍ਰੇਅ ਸੂਚੀ ‘ਚ ਕਾਇਮ ਰਹੇਗਾ।17 ਫਰਵਰੀ ਨੂੰ ਅੰਤਰਰਾਸ਼ਟਰੀ ਸਹਿਕਾਰਤਾ ਸਮੀਖਿਆ ਸਮੂਹ ਵੱਲੋਂ ਪਾਕਿਸਤਾਨ ਵੱਲੋਂ ਸੌਂਪੀ ਗਈ ਰਿਪੋਰਟ ਦੇ ਮੁਲਾਂਕਣ ਦੀ ਜੋ ਰਿਪੋਰਟ ਪੇਸ਼ ਕੀਤੀ ਗਈ ਉਸ ਦੇ ਅਧਾਰ ‘ਤੇ ਹੀ ਇਹ ਫ਼ੈਸਲਾ ਲਿਆ ਗਿਆ।ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਅੱਤਵਾਦ ਵਿੱਤ ਨੂੰ ਰੋਕਣ ਲਈ ਢੁਕਵੇਂ ਕਦਮ ਨਹੀਂ ਚੁੱਕੇ ਹਨ। ਐਫਏਟੀਐਫ ਨੇ ਪਾਕਿਸਤਾਨ ਨੂੰ ਅੱਤਵਾਦ ਫੰਡਿੰਗ ਖ਼ਿਲਾਫ ਸਖਤ ਕਾਰਵਾਈ ਕਰਨ ਦੀ ਹਿਦਾਇਤ ਦਿੱਤੀ ਹੋਈ ਹੈ ਪਰ ਜੇਕਰ...