Posts

ਭਾਰਤ ਅਤੇ ਕੇਂਦਰੀ ਏਸ਼ੀਆਈ ਦੇਸ਼ਾਂ ਨੇ ਆਪਸੀ ਸਹਿਯੋਗ ਦੀ ਕੀਤੀ ਪੁਸ਼ਟੀ

ਵਿਦੇਸ਼ ਮੰਤਰੀ ਪੱਧਰ 'ਤੇ ਦੂਜਾ ਭਾਰਤ-ਕੇਂਦਰੀ ਏਸ਼ੀਆ ਸੰਵਾਦ ਇਸ ਹਫਤੇ ਦੇ ਸ਼ੁਰੂ ਵਿਚ ਹੋਇਆ । ਭਾਰਤ ਅਤੇ ਮੱਧ ਏਸ਼ੀਆ ਦੇ ਪੰਜ ਦੇਸ਼, ਕਜ਼ਾਕਿਸਤਾਨ, ਕਿਰਗਿਜ਼ ਰੀਪਬਲਿਕ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਆਪਸੀ ਡੂੰਘੇ ਇਤਿਹਾਸਕ ਅਤੇ ਸਭਿਅਕ ਸੰਬੰਧ ਹਨ। 1990 ਦੇ ਦਹਾਕੇ ਦੇ ਆਰੰਭ ਵਿਚ ਇਸ ਖੇਤਰ ਦੇ ਪੰਜ ਗਣਤੰਤਰਾਂ ਦੀ ਆਜ਼ਾਦੀ ਤੋਂ ਬਾਅਦ, ਭਾਰਤ ਇਹਨਾਂ ਨਾਲ ਨੇੜਲੇ ਰਾਜਨੀਤਿਕ, ਆਰਥਿਕ ਅਤੇ ਸਭਿਆਚਾਰਕ ਸੰਬੰਧ ਬਣਾਉਂਦਾ ਆ ਰਿਹਾ ਹੈ। ਵਿਦੇਸ਼ੀ ਮੰਤਰੀਆਂ ਦੇ ਪੱਧਰ 'ਤੇ ਸੀ5+1 ਫਾਰਮੈਟ, ਜਿਥੇ ਪੰਜ ਕੇਂਦਰੀ ਏਸ਼ੀਆਈ ਦੇਸ਼ ਭਾਰਤ ਨਾਲ ਮਿਲਦੇ ਹਨ,ਇਸ ਖੇਤਰ ਦੇ ਸਾਰੇ ਪੰਜ ਦੇਸ਼ਾਂ ਲਈ ਅੰਤਰਰਾਸ਼ਟਰੀ ਸ਼ਮੂਲੀਅਤ ਲਈ ਇਕ ਮਹੱਤਵਪੂਰਣ ਪਲੇਟਫਾਰਮ ਹੈ। ਉਦਘਾਟਨੀ ਭਾਰਤ-ਮੱਧ ਏਸ਼ੀਆ ਸੰਵਾਦ ਜਨਵਰੀ 2019 ਵਿੱਚ ਸਮਰਕੰਦ ਵਿਖੇ ਭਾਰਤ ਅਤੇ ਉਜ਼ਬੇਕਿਸਤਾਨ ਦੁਆਰਾ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ ਸੀ। ਦੂਜਾ ਸੰਵਾਦ ਇਸ ਸਾਲ ਅਪ੍ਰੈਲ ਵਿੱਚ ਹੋਣਾ ਸੀ, ਪਰ ਕੋਵਿਡ -19 ਮਹਾਂਮਾਰੀ ਦੇ ਕਾਰਨ, ਇਸ ਨੂੰ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਕੀਤਾ ਗਿਆ। ਇਸ ਦੀ ਮੇਜ਼ਬਾਨੀ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕੀਤੀ । ਜਿਸ ਵਿਚ ਕਜ਼ਾਕਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਗੱਲਬਾਤ ਵਿਚ ਹਿੱਸਾ ਲਿਆ। ਕਿਰਗਿਸਤਾਨ ਦੀ ਨੁਮਾਇੰਦਗੀ ਪਹਿਲੇ ਉਪ ਵਿਦੇਸ਼ ਮੰਤਰੀ ਨੇ ਕੀ...

ਭਾਰਤ ਦੀ ਅਰਥ ਵਿਵਸਥਾ ਮੁੜ ਪੁਨਰ ਸੁਰਜੀਤੀ ਵੱਲ

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਤਿਉਹਾਰਾਂ ਦੇ ਮਹੀਨਿਆਂ ਦੌਰਾਨ ਖਪਤਕਾਰਾਂ ਦੀਆਂ ਵਸਤਾਂ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਅਕਤੂਬਰ ਤੋਂ ਮਾਰਚ ਤੱਕ ਭਾਰਤ ਵਿਚ ਤਿਉਹਾਰਾਂ ਦਾ ਮੌਸਮ ਹੈ। “ਨਿੱਕੇ ਮੈਨੂਫੈਕਚਰਿੰਗ ਪਰਚਸਿੰਗ ਮੈਨੇਜਰ ਇੰਡੈਕਸ (ਪੀਐਮਆਈ)” ਦੇ ਅਧਾਰ ਤੇ ਵਿੱਤ ਮੰਤਰੀ ਨੇ ਕਿਹਾ ਕਿ “ਮਹਾਂਮਾਰੀ ਦੀਆਂ ਪਾਬੰਦੀਆਂ ਨੂੰ ਸੌਖਾ ਕਰਨ ਤੋਂ ਬਾਅਦ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਨੇ ਤੇਜ਼ੀ ਫੜੀ ਹੈ ਅਤੇ ਵੱਖ-ਵੱਖ ਸਰਕਾਰੀ ਉਪਾਵਾਂ ਦੁਆਰਾ ਸਹਾਇਤਾ ਕੀਤੀ ਜਾ ਰਹੀ ਹੈ।” ਪੀਐਮਆਈ ਅਨੁਸਾਰ 50 ਤੋਂ ਉਪਰ ਵਿਸਥਾਰ ਨੂੰ ਦਰਸਾਉਂਦਾ ਹੈ ਅਤੇ 50 ਤੋਂ ਘੱਟ ਸੁੰਗੜਨ ਨੂੰ ਦਰਸਾਉਂਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਵਿਸ਼ਲੇਸ਼ਣ ਨੇ ਦਿਖਾਇਆ ਹੈ ਕਿ ਪੀ.ਐੱਮ.ਆਈ. ਅਗਸਤ ਵਿੱਚ 52 ਤੋਂ ਵੱਧ ਕੇ ਸਤੰਬਰ ਵਿੱਚ 56.8 ਹੋ ਗਿਆ, ਜੋ ਕਿ ਜਨਵਰੀ 2012 ਤੋਂ ਬਾਅਦ ਦਾ ਸਭ ਤੋਂ ਉੱਚਾ ਹੈ। ਕਾਰਾਂ ਦੀ ਤਿਉਹਾਰ ਵਿਕਰੀ ਵਿਚ (ਸਾਲ-ਦਰ-ਸਾਲ) ਦੋਹਰੇ ਅੰਕ ਦਾ ਵਾਧਾ ਨੋਟ ਕੀਤਾ ਗਿਆ ਹੈ। ਦੋਪਹੀਆ ਵਾਹਨਾਂ ਦੀ ਵਿਕਰੀ ਦੇ ਖੇਤਰ ਵਿੱਚ ਵੀ ਦੇਸ਼ ਦੇ ਕੁਝ ਹਿੱਸਿਆਂ ਅੰਦਰ ਵਾਧਾ ਵੇਖਿਆ ਗਿਆ ਹੈ। ਬਰਾਮਦ ਵੀ ਸਕਾਰਾਤਮਕ ਚਤੁਰਭੁਜ ਤੱਕ ਪਹੁੰਚ ਗਈ ਹੈ ਅਤੇ ਖੇਤੀਬਾੜੀ ਦੀ ਬਰਾਮਦ, ਫਾਰਮਾਸਿਊਟੀਕਲ, ਇੰਜੀਨੀਅਰਿੰਗ ਸਾਮਾਨ ਅਤੇ ਰਸਾਇਣਾਂ ਆਦਿ ਦੀ ਰਿਕਵਰੀ ਵਿਚ ਵੀ ਵਾਧਾ ਹੋਇਆ ਹੈ। ਫਾਰੇਕਸ ਭੰਡਾਰ ਵੱਧ ਰਹੇ ਹਨ।ਭਾਰਤ ਦਾ ਵਿਦੇਸ਼ੀ ਮੁਦਰਾ (ਫੋਰੈਕਸ) ਦਾ ...

ਭਾਰਤ ਵਲੋਂ ਮਾਨਵਤਾਵਾਦੀ ਦ੍ਰਿਸ਼ਟੀ ਤੋਂ ਇਕ ਮਹੱਤਵਪੂਰਣ ਕਦਮ ਚੁੱਕਦਿਆਂ

ਅਤੇ ਆਪਣੀਆਂ ਅਮੀਰ ਪਰੰਪਰਾਵਾਂ ਨੂੰ ਕਾਇਮ ਰੱਖਦੇ ਇਹ ਫੈਸਲਾ ਕੀਤਾ ਗਿਆ ਹੈ ਕਿ ਭਾਰਤ ਅਫਰੀਕਾ ਖੇਤਰ ਦੇ ਲੋਕਾਂ ਦੀ ਹਰ ਪੱਖੋ ਸਹਾਇਤਾ ਕਰਨ ਦੇ ਮਨੋਰਥ ਨਾਲ ਕੁਦਰਤੀ ਆਫ਼ਤਾਂ ਅਤੇ ਕੋਵਿਡ -19 ਮਹਾਂਮਾਰੀ ਨਾਲ ਪ੍ਰਭਾਵਿਤ ਲੋਕਾਂ ਦੇ ਦੁੱਖ ਦੂਰ ਕਰਨ ਲਈ ਸੁਡਾਨ, ਦੱਖਣੀ ਸੁਡਾਨ, ਜਾਇਬੂਟੀ ਅਤੇ ਏਰੀਟਰੀਆ ਨੂੰ 270 ਟਨ ਭੋਜਨ ਸਮੱਗਰਈ ਪ੍ਰਦਾਨ ਕਰੇਗਾ। ਅਫਰੀਕਾ ਦਾ ਇਹ ਖੇਤਰ, ਜੋ ਹੌਰਨ ਅਫਰੀਕਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਈ ਦਹਾਕਿਆਂ ਤੋਂ ਵੱਖ-ਵੱਖ ਕਬਾਇਲੀ ਗੁੱਟਾਂ ਦੀ ਆਪਸੀ ਲੜਾਈ ਕਾਰਨ ਖਾਨਾਜੰਗੀ ਦਾ ਸ਼ਿਕਾਰ ਰਿਹਾ ਹੈ। ਬੇਸ਼ਕ ਅੰਤਰਰਾਸ਼ਟਰੀ ਵਿਚੋਲਗੀ ਦੇ ਕਾਰਨ, ਇਹ ਖੇਤਰ ਦੇ ਲੋਕ ਸ਼ਾਂਤੀ ਦਾ ਅਨੰਦ ਲੈ ਰਹੇ ਹਨ,ਪਰ ਇਸਦੇ ਬਾਵਜੂਦ ਸਥਾਨਕ ਲੋਕਾਂ, ਸਰਕਾਰਾਂ ਅਤੇ ਸੰਸਥਾਵਾਂ ਨੂੰ ਆਪਸ ਵਿਚ ਬੇਭਰੋਸੇਯੋਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਵਾਸਤੇ ਭਾਰਤ ਇਸ ਖੇਤਰ ਵਿੱਚ ਸ਼ਾਂਤੀ ਸੈਨਾਵਾਂ ਦੀਆਂ ਸਹਾਇਤਾ ਪ੍ਰਦਾਨ ਕਰਦਾ ਹੋਇਆ ਵੱਖ-ਵੱਖ ਸਮਰੱਥ ਨਿਰਮਾਣ ਪ੍ਰੋਗਰਾਮਾਂ ਤਹਿਤ ਗਰੀਬ ਲੋਕਾਂ ਦੇ ਉੱਨਤੀ ਲਈ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ। ਇਸ ਦੇ ਅੰਤਰਗਤ ਖੁਰਾਕ ਸਹਾਇਤਾ, ਜਿਸ ਵਿਚ 155 ਟਨ ਕਣਕ ਦਾ ਆਟਾ, 65 ਟਨ ਚਾਵਲ ਅਤੇ 50 ਟਨ ਚੀਨੀ ਸ਼ਾਮਲ ਹੈ, ਨੂੰ ਜੀਬੂਤੀ, ਮਸਾਵਾ, ਸੁਡਾਨ ਅਤੇ ਮੋਮਬਾਸਾ ਵਿਚ ਭਾਰਤੀ ਜਲ ਸੈਨਾ ਦੇ ਸਮੁੰਦਰੀ ਜਹਾਜ਼ ਏਆਈਆਰਵਾਟ 'ਤੇ ਲਿਜਾਇਆ ਜਾ ਰਿਹਾ ਹੈ, ਜੋ ਪਿਛਲੇ ਹਫਤੇ ਮੁੰਬਈ ਤੋਂ ਇਸ ਖੇਤਰ ...

ਭਾਰਤ-ਅਮਰੀਕਾ 2+2 ਰਣਨੀਤਕ ਸੰਵਾਦ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਵੱਲੋਂ ਸੁਰੱਖਿਆ ਸੰਵਾਦ ਦੇ ਤੀਜੇ ਗੇੜ੍ਹ , ਜਿਸ ਨੂੰ ਕਿ 2+2 ਵਾਰਤਾ ਕਿਹਾ ਜਾਂਦਾ ਹੈ, ਉਸ ‘ਚ ਸ਼ਮੂਲੀਅਤ ਕਰਨ ਲਈ ਨਵੀਂ ਦਿੱਲੀ ਦੇ ਦੌਰੇ ‘ਤੇ ਸਨ । ਇਸ ਵਾਰਤਾ ‘ਚ ਭਾਰਤੀ ਪੱਖ ਵੱਲੋਂ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਿੱਸਾ ਲਿਆ ਅਤੇ ਆਪਸੀ ਹਿੱਤਾਂ ਦੇ ਦੁਵੱਲੇ ,ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਵਿਚਾਰਿਆ। ਇਸ ਮੁਲਾਕਾਤ ਨੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਇਹ ਸੰਵਾਦ ਅਮਰੀਕਾ ‘ਚ  ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਹੀ ਆਯੋਜਿਤ ਹੋਇਆ ਹੈ।ਇਸ ਦੇ ਨਾਲ ਹੀ ਮਹਾਮਾਰੀ ਕੋਰੋਨਾਵਾਇਰਸ ਨਾਲ ਭਾਵੇਂ ਕਿ ਦੋਵੇਂ ਹੀ ਦੇਸ਼ ਜੂਝ ਰਹੇ ਹਨ ਪਰ ਫਿਰ ਵੀ ਇਸ ਮਹੱਤਵੂਰਨ ਵਾਰਤਾ ਲਈ ਦੋਵਾਂ ਦੇਸ਼ਾਂ ਨੇ ਸਮਾਂ ਕੱਢਿਆ ਹੈ।ਇਸ ਬੈਠਕ ਦੌਰਾਨ ਕਈ ਅਹਿਮ ਮੁੱਦਿਆਂ ਨੂੰ ਵਿਚਾਰਿਆ ਗਿਆ ਹੈ।ਦੋਵਾਂ ਧਿਰਾਂ ਦਰਮਿਆਨ ਜੋ ਸਮਝੌਤੇ ਸਹੀਬੱਧ ਹੋਏ ਹਨ, ਉਨ੍ਹਾਂ ‘ਚੋਂ ਬੇਸਿਕ ਐਕਸਚੇਂਜ ਅਤੇ ਸਹਿਕਾਰਤਾ ਇਕਰਾਰਨਾਮਾ ਸਭ ਤੋਂ ਖਾਸ ਹੈ।ਦੋਵਾਂ ਧਿਰਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਵਿਗੜ ਰਹੀ ਸੁਰੱਖਿਆ ਸਥਿਤੀ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ। ਭਾਰਤ ਅਤੇ ਅਮਰੀਕਾ ਦੁਨੀਆ ਦੇ ਸਭ ਤੋਂ ਵੱਧ ਮਹਾਮਾਰੀ ਪ੍ਰਭਾਵਿਤ ਮੁਲਕ ਹਨ।ਜਿਸ ਕਰਕੇ ਦੋਵੇਂ ਹੀ ਦੇਸ਼ ਆਪਣੀਆਂ ਸਿਹਤ ...

ਐਫ.ਏ.ਟੀ.ਐਫ. ਦੀ ਗ੍ਰੇਅ ਸੂਚੀ ‘ਚ ਬਣਿਆ ਰਹੇਗਾ ਪਾਕਿਸਤਾਨ

ਵਿੱਤੀ ਐਕਸ਼ਨ ਟਾਸਕ ਫੋਰਸ, ਐਫ.ਏ.ਟੀ.ਐਫ. ਦੀ ਪਿਛਲੇ ਹਫ਼ਤੇ ਪੈਰਿਸ ‘ਚ ਹੋਈ ਆਨਲਾਈਨ ਬੈਠਕ ਦੌਰਾਨ ਇੱਕ ਵਾਰ ਫਿਰ ਪਾਕਿਸਤਾਨ ਦੇ ਗ੍ਰੇਅ ਸੂਚੀ ‘ਚ ਨਾਮਜ਼ਦ ਰਹਿਣ ‘ਤੇ ਮੋਹਰ ਲਗਾ ਦਿੱਤੀ ਗਈ ਹੈ।ਫਰਵਰੀ 2021 ਤੱਕ ਪਾਕਿ ਇਸ ਸੂਚੀ ‘ਚ ਬਣਿਆ ਰਹੇਗਾ।ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਸੰਸਥਾਵਾਂ ਅਤੇ ਵਿਅਕਤੀਆਂ ਖ਼ਿਲਾਫ ਕਾਰਵਾਈ ‘ਚ ਨਾਕਾਮਯਾਬ ਰਹਿਣ ਤੋਂ ਬਾਅਦ ਹੀ ਪਾਕਿਸਤਾਨ ‘ਤੇ ਇਹ ਸਖ਼ਤੀ ਕੀਤੀ ਗਈ ਹੈ।ਪਿਛਲੇ ਲੰਮੇ ਸਮੇਂ ਤੋਂ ਇਸਲਾਮਾਬਾਦ ਅਤੇ ਅੱਤਵਾਦੀ ਸੰਸਥਾਵਾਂ ਵਿਚਾਲੇ ਡੂੰਗੇ ਸਬੰਧ ਹਨ ਅਤੇ ਹੁਣ ਪਾਕਿਸਤਾਨ ਇੰਨ੍ਹਾਂ ਸਬੰਧਾਂ ਤੋਂ ਇਕਦਮ ਮੁਨਕਰ ਹੋਣ ਤੋਂ ਪਿੱਛੇ ਹੱਟ ਰਿਹਾ ਹੈ।ਪਾਕਿ ਸਰਜ਼ਮੀਨ ਤੋਂ ਕਈ ਦਹਿਸ਼ਤਗਰਦ ਸੰਸਥਾਵਾਂ ਅਤੇ ਅੱਤਵਾਦੀ ਸੁਰੱਖਿਅਤ ਹਵਾਸੀਆਂ ਦਾ ਆਨੰਦ ਮਾਣ ਰਹੇ ਹਨ।ਇੰਨ੍ਹਾਂ ਅੱਤਵਾਦੀ ਸੰਸਥਾਵਾਂ ਨੂੰ ਵਿੱਤੀ ਮਦਦ ਵੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਕਰਕੇ ਪਾਕਿਸਤਾਨ ‘ਚ ਇੰਨ੍ਹਾਂ ਦਹਿਸ਼ਤਗਰਦ ਸੰਸਥਾਵਾਂ ਅਤੇ ਅੱਤਵਾਦੀਆਂ ਦੇ ਹੌਂਸਲੇ ਬੁਲੰਦ ਹੋ ਰੱਖੇ ਹਨ। ਐਫ.ਏ.ਟੀ.ਐਫ. ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਪਾਕਿਸਤਾਨ ਹਕੂਮਤ ਅੱਤਵਾਦ ਵਿਰੁੱਧ 27 ਸੂਤਰੀ ਏਜੰਡੇ ‘ਚੋਂ ਸਿਰਫ 21 ਨੁਕਤਿਆਂ ਨੂੰ ਹੀ ਪੂਰਾ ਕਰਨ ‘ਚ ਸਫਲ ਹੋਈ ਹੈ ਅਤੇ 6 ਨੁਕਤੇ ਅਜੇ ਵੀ ਪੂਰੇ ਕਰਨੇ ਬਾਕੀ ਹਨ।ਐਫ.ਏ.ਟੀ.ਐਫ. ਦੇ ਪ੍ਰਧਾਨ ਮਾਰਕਸ ਪਲੇਅਰ ਨੇ ਕਿਹਾ ਕਿ “ ਕੁੱਝ ਤਰੱਕੀ ਹੋਈ ਹੈ, ਪਰ ਅਜੇ ਵੀ ਪਾਕਿਸਤਾਨ ਨੂੰ ਇਸ ਮੁੱਦੇ ‘ਤੇ ਕੰਮ ਕਰਨ ਦੀ ਲੋੜ ਹੈ।”...

ਤਿਓਹਾਰਾਂ ਮੌਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦਿਆਂ ਮਨਾਏ ਜਾਣ ਜਸ਼ਨ: ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਆਲ ਇੰਡੀਆ ਰੇਡੀਓ ਨੈਟਵਰਕ ਉੱਤੇ ਆਪਣੇ ਮਹੀਨਾਵਾਰ “ਮਨ ਕੀ ਬਾਤ” ਪ੍ਰੋਗਰਾਮ ਰਾਹੀਂ ਭਾਰਤ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਮਨ ਕੀ ਬਾਤ 2.0 ਦੇ 17 ਵੇਂ ਐਪੀਸੋਡ 'ਚ , ਪ੍ਰਧਾਨਮੰਤਰੀ ਨੇ ਵਿਜੈਦਾਸ਼ਮੀ ਦੇ ਤਿਉਹਾਰ, ਦੁਸਹਿਰੇ ਦੇ ਦਿਨ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, ਈਦ, ਸ਼ਾਰਦ ਪੂਰਨੀਮਾ, ਵਾਲਮੀਕਿ ਜੈਯੰਤੀ, ਇਸ ਤੋਂ ਬਾਅਦ ਧਨਤੇਰਸ, ਦੀਵਾਲੀ, ਭਾਈ ਦੂਜ, ਚੱਠੀ ਮਈਆ ਦੀ ਪੂਜਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਇਸ ਸੰਕਟ ਨਾਲ ਭਰੇ ਸਮੇਂ ਦੌਰਾਨ ਸਾਵਧਾਨੀ ਨਾਲ ਮਨਾਇਆ ਜਾਣਾ ਚਾਹੀਦਾ ਹੈ। ਕੋਰੋਨਾ ਕਾਲ 'ਚ ਸਾਨੂੰ ਸਾਰਿਆਂ ਨੂੰ ਸਬਰ ਕਰਨਾ ਚਾਹੀਦਾ ਹੈ, ਸੰਜਮ ਦੀ ਪਾਲਣਾ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਉਹ ਆ ਰਹੇ ਤਿਉਹਾਰਾਂ ਦੇ ਮੱਦੇਨਜ਼ਰ ਹੌਸਲਾ ਰੱਖਣ ਤੇ ਇਨ੍ਹਾਂ ਨੂੰ ਮਨਾਉਣ ਮੌਕੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਵੀ ਤਿਓਹਾਰਾਂ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਦਿਮਾਗ ‘ਚ ਗੱਲ ਆਉਂਦੀ ਹੈ, ਉਹ ਹੈ ਬਾਜ਼ਾਰ ਕਦੋਂ ਜਾਣਾ ਹੈ ਅਤੇ ਕੀ ਖ੍ਰੀਦ ਕੇ ਲਿਆਉਣਾ ਹੈ।ਤਿਓਹਾਰਾਂ ਦਾ ਜੋਸ਼ ਅਤੇ ਬਾਜ਼ਾਰਾਂ ਦੀ ਚਮਕ ਦਮਕ ਆਪਸ ‘ਚ ਜੁੜੇ ਹੋਏ ਹਨ।ਪੀਐਮ ਮੋਦੀ ਨੇ ਕਿਹਾ ਕਿ ਇਸ ਵਾਰ ਕੁੱਝ ਵੀ ਖ੍ਰੀਦਣ ਤੋਂ ਪਹਿਲਾਂ ਸਥਾਨਕ ਵਸਤਾਂ ਨੂੰਤਰਜੀਹ ਦੇਣਾ ਅਤੇ ਵੋਕਲ ਫ਼ਾਰ ਲੋਕਲ ਨੂੰ ਮਜ਼ਬੂਤ ਕਰਨਾ। ਉਨ੍ਹਾਂ ਨੇ ਲੋਕਾ...

ਪੀਪਲਜ਼ ਡੈਮੋਕਰੇਟਿਕ ਮੁਹਿੰਮ ਅਤੇ ਐਫਏਟੀਐਫ: ਪੀਟੀਆਈ ਹਕੂਮਤ ਦੋਹਰਾ ਫਸੀ

ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ, ਪੀਟੀਆਈ ਦੀ ਸਰਕਾਰ ਇੱਕ ਸਖ਼ਤ ਸਥਿਤੀ ਦਾ ਸਾਹਮਣਾ ਕਰ ਰਹੀ ਹੈ।ਇੱਕ ਪਾਸੇ ਜਿੱਥੇ ਵਿੱਤੀ ਐਕਸ਼ਨ ਟਾਸਕ ਫੋਰਸ, ਐਫਏਟੀਐਫ ਦੇ ਵਰਚੁਅਲੀ ਪਲੇਨਰੀ ਸੈਸ਼ਨ ‘ਚ ਇਹ ਫ਼ੈਸਲਾ ਲਿਆ ਜਾਵੇਗਾ ਕਿ ਕੀ ਪਾਕਿਸਤਾਨ ਨੂੰ ਗ੍ਰੇਅ ਸੂਚੀ ‘ਚ ਜਾਰੀ ਰੱਖਣਾ ਹੈ ਜਾਂ ਨਹੀਂ, ਉੱਥੇ ਹੀ ਦੂਜੇ ਪਾਸੇ ਦੇਸ਼ ‘ਚ ਸਿਆਸੀ ਪਾਰਾ ਉੱਚਾ ਹੋ ਰੱਖਿਆ ਹੈ।ਦਰਅਸਲ ਵਿਰੋਧੀ ਪਾਰਟੀਆਂ ਨਵੀਂ ਬਣੀ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ, ਪੀਡੀਐਮ ਦੇ ਬੈਨਰ ਹੇਠ ਇੱਕਜੁੱਟ ਹੋ ਗਈਆਂ ਹਨ।ਇਸ ਪਾਰਟੀ ਦੀ ਅਗਵਾਈ ਜੇਯੂਆਈ-ਐਫ ਦੇ ਮੁੱਖੀ ਮੁਹੰਮਦ ਫਜ਼ਲ-ਉਰ-ਰਹਿਮਾਨ ਕਰ ਰਹੇ ਹਨ।ਪੀਡੀਐਮ ਨੇ ਗੁਜਰਾਂਵਾਲਾ ਅਤੇ ਕਰਾਚੀ ‘ਚ ਸਰਕਾਰ ਵਿਰੋਧੀ ਦੋ ਸਫਲ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਹੈ ਅਤੇ ਹੁਣ ਐਤਵਾਰ ਜਾਨੀ ਕਿ 25 ਅਕਤੂਬਰ ਨੂੰ ਕੋਇਟਾ ਵਿਖੇ ਤੀਜਾ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਨ ਦੀ ਤਿਆਰੀ ਹੈ। ਇਮਰਾਨ ਖ਼ਾਨ ਹਕੂਮਤ ਵੱਲੋਂ ਐਫਏਟੀਐਫ ਵੱਲੋਂ ਜਾਰੀ ਦਿਸ਼ਾ ਨਿਦੇਸ਼ਾਂ ਦੀ ਪਾਲਣਾ ਨਾਲ ਜੁੜੇ ਕਈ ਬਿੱਲ ਅਤੇ ਕਾਨੂੰਨ ਪੇਸ਼ ਕੀਤੇ ਗਏ ਹਨ।ਇੰਨ੍ਹਾਂ ਬਿੱਲਾਂ ਦਾ ਸਖ਼ਤ ਵਿਰੋਧ ਹੋਇਆ ਅਤੇ ਕੌਮੀ ਅਸੈਂਬਲੀ ‘ਚ ਇਸ ‘ਤੇ ਰੋਕ ਲਗਾਉਣ ‘ਚ ਕਾਮਯਾਬੀ ਵੀ ਮਿਲੀ।ਐਫਏਟੀਐਫ ਨਾਲ ਸਬੰਧਤ ਤਿੰਨ ਪ੍ਰਮੁੱਖ ਬਿੱਲ ਸਨ- ਅੱਤਵਾਦ ਰੋਕੂ ਐਕਟ (ਸੋਧ) ਬਿੱਲ 2020, ਮਨੀ ਲਾਂਡਰਿੰਗ ਰੋਕੂ (ਦੂਜੀ ਸੋਧ) ਬਿੱਲ ਅਤੇ ਇਸਲਾਮਾਬਾਦ ਰਾਜਧਾਨੀ ਪ੍ਰਦੇਸ਼ ਵਕਫ਼ ਪ੍ਰਾਪਰਟੀਜ਼ ਬਿੱਲ।ਇੰਨ੍ਹਾਂ ਬਿੱਲਾ...