ਅਮਰੀਕਾ-ਈਰਾਨ ਆਪਸੀ ਤਣਾਅ: ਭਾਰਤ ਵਾਸਤੇ ਬਣਿਆ ਚਿੰਤਾ ਦਾ ਕਾਰਨ
ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਦੇ ਚੱਲਦਿਆਂ ਭਾਰਤ ਦੀਆਂ ਚਿੰਤਾਵਾਂ ਵੀ ਵੱਧ ਗਈਆਂ ਹਨ।ਭਾਰਤ ਦੇ ਇੰਨ੍ਹਾਂ ਦੋਵਾਂ ਹੀ ਮੁਲਕਾਂ ਨਾਲ ਮਿੱਤਰਤਾ ਵਾਲੇ ਸਬੰਧ ਹਨ। ਪਿਛਲੇ ਦਿਨੀ ਈਰਾਕ ਵਿਖੇ ਈਰਾਨ ਦੇ ਇੱਕ ਜ਼ਿੰਮੇਵਾਰ ਮੇਜਰ ਜਨਰਲ ਕਾਸਿਮ ਸੁਲੇਮਾਣੀ ਦੀ ਹੱਤਿਆ ਬਹੁਤ ਹੀ ਹੈਰਾਨ ਕਰਨ ਵਾਲੀ ਕਾਰਵਾਈ ਰਹੀ ਅਤੇ ਵਿਸ਼ਵ ਵਿਆਪੀ ਪੱਧਰ ਤੇ ਚਿੰਤਾਜਨਕ ਸਥਿਤੀ ਨੂੰ ਪੈਦਾ ਕਰਨ ਵਾਲੀ ਘਟਨਾ ਹੈ , ਕਿਉਂਕਿ ਇਸ ਨਾਲ ਪੱਛਮੀ ਏਸ਼ੀਆਂ ਦੇ ਖੇਤਰ ਵਿਚ ਇਕ ਨਵੀਂ ਅਤੇ ਅਪ੍ਰੋਖ ਜੰਗ ਦੇ ਆਸਾਰ ਨਜ਼ਰ ਆਉਣ ਲੱਗ ਪਏ ਹਨ। ਵੇਖਿਆ ਜਾਵੇ , ਮੇਜਰ ਜਨਰਲ ਕਾਸਿਮ ਸੁਲੇਮਾਣੀ ਈਰਾਨ ਦੇ ਕੱਟੜਪੰਥੀ ਹਲਕਿਆਂ ਅੰਦਰ ਇੱਕ ਜਾਣਿਆ ਪਛਾਣਿਆ ਨਾਮ ਸੀ ਅਤੇ ਇਹ ਵੀ ਸੱਚ ਹੈ ਕਿ ਇੱਕ ਸਫਲ ਕਮਾਂਡਰ ਹੋਣ ਦੇ ਨਾਤੇ ਈਰਾਨ ਵਿਚ ਉਸਦਾ ਆਪਣਾ ਇੱਕ ਸਥਾਨ ਸੀ , ਜਿਸਦੇ ਦਬਦਬੇ ਅੱਗੇ ਈਰਾਨ ਅੰਦਰ ਸਭ ਨਰ ਮਸਤਕ ਸਨ। ਉਸ ਨੇ ਆਪਣੇ ਦੋ ਦਹਾਕਿਆਂ ਦੌਰਾਨ ਈਰਾਨੀ ਫੌਜ ਦੀ ਸਫਲ ਅਗਵਾਈ ਕੀਤੀ ਅਤੇ ਆਪਣੇ ਹਰ ਫਰਜ਼ ਨੂੰ ਪੂਰੀ ਤਨਦੇਹੀ ਅਤੇ ਵਫ਼ਾਦਾਰੀ ਨਾਲ ਪੂਰਾ ਕੀਤਾ , ਜਿਸ ਕਾਰਨ ਉਹ ਈਰਾਨ ਦੇ ਧਾਰਮਿਕ ਅਤੇ ਚੋਟੀ ਦੇ ਨੇਤਾ ਅਯਤੁੱਲਾ ਅਲੀ ਖੁਮੈਨੀ ਦੇ ਬਹੁਤ ਨਜਦੀਕ ਸੀ। ਇਹ ਵੀ ਵਰਣਨ ਯੋਗ ਹੈ ਕਿ ਇਸ ਨੇਤਾ ਵਲੋਂ ਜਨਰਲ ਸੁਲੇਮਾਣੀ ...